ਕੋਲ ਦੀ ਲੰਘੀ ਇੱਕ ਤੇਜ ਤਰਾਰ ਗੱਡੀ ਦੇ ਪਿੱਛੇ ਲੱਗੀ ਭਗਤ ਸਿੰਘ ਦੀ ਫੋਟੋ ਦੇਖ ਕੇ ਮਨ ਵਿੱਚ ਕੁਝ ਕੁ ਵਿਚਾਰ ਆਏ ਕਿ ਕਿੰਨੀ ਚੰਗੀ ਗੱਲ ਆ ਵੀ ਅਸੀਂ ਭਗਤ ਸਿੰਘ ਨੂੰ ਯਾਦ ਰੱਖਦੇ ਆ ਪਰ ਅਫਸੋਸ ਅਸੀਂ ਉਸਨੂੰ ਸਿਰਫ ਇੱਕ ਫੋਟੋ ਤੱਕ ਸੀਮਤ ਰੱਖ ਬੈਠੇ ਆਂ ਉਸਤੋਂ ਉੱਪਰ ਕੁਝ ਨਹੀੰ। ਗੁਲਾਮੀ ਦੀਆਂ ਬੇੜੀਆਂ ਤੇ ਖੁਦ ਹਥੌੜਾ ਬਣ ਵੱਜਣ ਵਾਲੇ ਭਗਤ ਸਿੰਘ ਨੇਂ ਕਦੇ ਨਈਂ ਸੋਚਿਆ ਹੋਣਾ ਕਿ ਜਿਸ ਦੇਸ ਨੂੰ ਉਹ ਆਜਾਦ ਕਰਵਾਉਣ ਲਈ ਜਾਨ ਦੇ ਰਿਹਾ ਉਹ ਦੇਸ ਅੱਗੇ ਆ ਕੇ ਏਸਤੋਂ ਵੀ ਭੈੜੀ ਗੁਲਾਮੀ ਦਾ ਸਿਕਾਰ ਹੋਣ ਜਾ ਰਿਹਾ। ਭਗਤ ਸਿਘ ਨੇਂ ਕਦੇ ਨਹੀਂ ਸੋਚਿਆ ਹੋਣਾ ਕਿ ਜਿਸ ਉਮਰ ਵਿੱਚ ਉਹ ਤੇ ਸੁਖਦੇਵ ਵਿਚਲੀ ਬਹਿਸ ਦਾ ਮੁੱਦਾ ਲਾਂਤਨਿਕ ਅਤੇ ਗਾਵੇਨ ਆਦਿ ਰਹੇ ਅੱਗੇ ਜਾ ਕਿ ਉਸਦੇ ਹਮਸਫਰ ਸਿਰਫ ਸਿੰਗਰਾਂ ਦੀਆਂ ਬਹਿਸਾਂ ਤੱਕ ਸੀਮਤ ਰਹਿ ਜਾਣਗੇ । ਭਗਤ ਸਿੰਘ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਸ ਸਮੇਂ ਚੀਨ ਵਿੱਚ ਅਫੀਮ ਵਾਰ * ਦੀ ਤਰਾਂ ਉਸਦੇ ਆਪਣੇ ਪੰਜਾਬ ਵਿੱਚ ਅੱਗੇ ਜਾ ਕੇ ਚਿੱਟਾ ਵਾਰ ਦੀ ਸੁਰੂਆਤ ਹੋਵੇਗੀ। ਭਗਤ ਸਿੰਘ ਨੇਂ ਕਦੇ ਨਹੀੰ ਸੋਚਿਆ ਹੋਣਾ ਕਿ ਜਿੰਨਾਂ ਕਿਤਾਬਾਂ ਨੂੰ ਪੜ ਕੇ ਉਸਨੇ ਇਨਕਲਾਬ ਅਪਣਾਇਆ ਉਸਦੇ ਪੰਜਾਬੀਆਂ ਨੂੰ ਕਿਤਾਬਾਂ ਪੜਣ ਦਾ ਕੋਈ ਸ਼ੌਂਕ ਨਹੀਂ ਰਹੇਗਾ ।ਅਸੀਂ ਭਗਤ ਸਿੰਘ ਨੂੰ ਆਪਣਾ ਆਦਾਰਸ਼ ਤਾਂ ਮੰਨਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਕਿ ਅਸੀਂ ਉਹਦੇ ਨਾਲ ਦੀਆਂ ਆਦਤਾਂ ਅਪਣਾਈਏ । ਕੀ ਅਸੀਂ ਕਦੇ ਸੋਚਿਆ ਕਿ ਜੇਕਰ ਭਗਤ ਸਿੰਘ ਇੱਕ ਬੇਗਾਨੀ ਸਰਕਾਰ ਨ...